37,000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਰੱਦ ਕਰਨ ਲੱਗੀ ਕੁਵੈਤ ਦੀ ਸਰਕਾਰ

Published:

Rate this post

ਕੁਵੈਤ ਸਿਟੀ/ਪੰਜਾਬ ਪੋਸਟ

ਕੁਵੈਤ ਦੇਸ਼ ਦੀ ਸਰਕਾਰ ਨੇ 26,000 ਔਰਤਾਂ ਸਮੇਤ 37,000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਇਸ ਕਦਮ ਨੂੰ ਅਮੀਰ ਸ਼ੇਖ ਮਸ਼ਾਲ ਅਲ-ਅਹਿਮਦ ਅਲ-ਸਬਾਹ ਦੇ ਸੁਧਾਰਵਾਦੀ ਏਜੰਡੇ ਦਾ ਹਿੱਸਾ ਦਸਿਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਸਿਰਫ਼ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣਾ ਹੈ ਜਿਨ੍ਹਾਂ ਦੇ ਕੁਵੈਤ ਨਾਲ ਖ਼ੂਨ ਦੇ ਰਿਸ਼ਤੇ ਹਨ। ਇਸ ਨੀਤੀ ਜ਼ਰੀਏ ਵਿਆਹ ਰਾਹੀਂ ਨਾਗਰਿਕਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੰਨ 1987 ਤੋਂ ਲੈ ਕੇ, ਹਜ਼ਾਰਾਂ ਅਜਿਹੀਆਂ ਔਰਤਾਂ ਨੂੰ ਨਾਗਰਿਕਤਾ ਦਿੱਤੀ ਗਈ ਸੀ, ਜੋ ਹੁਣ ਰੱਦ ਕੀਤੀ ਜਾ ਰਹੀ ਹੈ। ਨਾਗਰਿਕਤਾ ਰੱਦ ਕਰਨ ਤੋਂ ਪ੍ਰਭਾਵਿਤ ਲੋਕ ਹੁਣ ਕਾਨੂੰਨੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਬੈਂਕ ਖਾਤੇ ਫਰੀਜ਼ ਕੀਤੇ ਜਾ ਰਹੇ ਹਨ, ਪੈਨਸ਼ਨਾਂ ਰੋਕੀਆਂ ਜਾ ਰਹੀਆਂ ਹਨ ਅਤੇ ਪਛਾਣ ਗੁਆਉਣ ਦਾ ਦਰਦ ਵੀ ਲੋਕਾਂ ਅੰਦਰ ਪ੍ਰਤੱਖ ਹੁੰਦਾ ਜਾ ਰਿਹਾ ਹੈ।

Read News Paper

Related articles

spot_img

Recent articles

spot_img