ਓਟਾਵਾ/ਪੰਜਾਬ ਪੋਸਟ
ਕੈਨੇਡਾ ਅੰਦਰ ਲਿਬਰਲ ਪਾਰਟੀ ਦੀ ਸਾਢੇ ਛੇ ਮਹੀਨੇ ਪੁਰਾਣੀ ਘੱਟ ਗਿਣਤੀ ਮਾਰਕ ਕਾਰਨੀ ਸਰਕਾਰ ਬਜਟ ਵੋਟਿੰਗ ਮੌਕੇ ਡਿਗਣ ਤੋਂ ਬਚ ਗਈ। ਕੁੱਲ 343 ਮੈਂਬਰੀ ਹਾਊਸ ਆਫ ਕਾਮਨ (ਸੰਸਦ) ਵਿੱਚ ਬਜਟ ਪਾਸ ਕਰਨ ਲਈ 172 ਮੈਂਬਰਾਂ ਦੀ ਲੋੜ ਸੀ, ਪਰ ਲਿਬਰਲ ਪਾਰਟੀ ਦੇ 169 ਮੈਂਬਰ ਹੋਣ ਕਰਕੇ ਤਿੰਨ ਵਿਅਕਤੀਆਂ ਦੀ ਹਮਾਇਤ ਘਟ ਰਹੀ ਸੀ। ਪ੍ਰਧਾਨ ਮੰਤਰੀ ਵਲੋਂ ਗਰੀਨ ਪਾਰਟੀ ਦੀ ਇਕਲੌਤੀ ਮੈਂਬਰ ਅਲਿਜਾਬੈਥ ਮੇਅ ਦੀ ਵਾਤਾਵਰਣ ਸਬੰਧੀ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਉਪਰੰਤ ਉਹ ਸਰਕਾਰ ਦੇ ਹੱਕ ਵਿੱਚ ਖੜ ਗਈ। ਮੁੱਖ ਵਿਰੋਧੀ ਕੰਜਰਵੇਟਿਵ ਪਾਰਟੀ ਅਤੇ ਐੱਨਡੀਪੀ ਦੇ ਦੋ-ਦੋ ਮੈਂਬਰ ਹਾਊਸ ਚੋਂ ਗੈਰ ਹਾਜ਼ਰ ਰਹੇ। ਚਾਲੂ ਸਾਲ (2025) ਦਾ ਬਜਟ ਜੋ ਆਮ ਤੌਰ ’ਤੇ ਬਸੰਤ ਰੁੱਤ ਸੈਸ਼ਨ (ਫਰਵਰੀ) ਮੌਕੇ ਪਾਸ ਕੀਤਾ ਜਾਂਦਾ ਹੈ, ਨੂੰ ਲਟਕਾਇਆ ਜਾ ਰਿਹਾ ਸੀ। ਇਸ ਤਰਾਂ, ਕੈਨੇਡਾ ਦਾ ਇੱਕ ਸਾਲ ਵਿੱਚ ਦੂਜੀ ਵਾਰ ਫੈਡਰਲ ਚੋਣ ਹੋਣ ਤੋਂ ਬਚਾਅ ਹੋ ਗਿਆ ਹੈ।
ਕੈਨੇਡਾ ‘ਚ ਮਾਰਕ ਕਾਰਨੀ ਦੀ ਸਰਕਾਰ ਨੇ ਬਜਟ ਦੀ ਔਖੀ ਪ੍ਰੀਖਿਆ ਪਾਸ ਕੀਤੀ

Published:






