ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਅੱਜ ਤੋਂ; 16 ਬਿੱਲ ਪਾਸ ਕੀਤੇ ਜਾਣ ਦੀ ਯੋਜਨਾ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਵਿੱਚ ਮੋਦੀ ਸਰਕਾਰ 16 ਬਿੱਲ ਪਾਸ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਵਿੱਚ ਮਰਚੈਂਟ ਸ਼ਿਪਿੰਗ ਬਿੱਲ, ਇੰਡੀਅਨ ਪੋਰਟਸ ਬਿੱਲ 2025, ਕੋਸਟਲ ਸ਼ਿਪਿੰਗ ਬਿੱਲ, ਨੈਸ਼ਨਲ ਸਪੋਰਟਸ ਗਵਰਨੈਂਸ ਬਿੱਲ, ਨੈਸ਼ਨਲ ਐਂਟੀ-ਡੋਪਿੰਗ ਸੋਧ ਬਿੱਲ, ਮਨੀਪੁਰ ਜੀਐਸਟੀ ਬਿੱਲ, ਆਈਆਈਐਮ ਸੋਧ ਬਿੱਲ ਅਤੇ ਟੈਕਸੇਸ਼ਨ ਸੋਧ ਬਿੱਲ ਸ਼ਾਮਲ ਹਨ। ਮਰਚੈਂਟ ਸ਼ਿਪਿੰਗ ਬਿੱਲ ਦੇਸ਼ ਦੇ ਸਮੁੰਦਰੀ ਵਪਾਰ ਅਤੇ ਸ਼ਿਪਿੰਗ ਨਿਯਮਾਂ ਨੂੰ ਆਧੁਨਿਕ ਬਣਾਉਣ ਲਈ ਪ੍ਰਸਤਾਵਿਤ ਹੈ। ਇੰਡੀਅਨ ਪੋਰਟਸ ਬਿੱਲ 2025 ਦੇਸ਼ ਦੀਆਂ ਬੰਦਰਗਾਹਾਂ ਦੇ ਪ੍ਰਬੰਧਨ ਅਤੇ ਲਾਗੂਕਰਨ ਨੂੰ ਬਿਹਤਰ ਬਣਾਉਣ ਲਈ ਪ੍ਰਸਤਾਵਿਤ ਹੈ। ਸੰਸਦ ਦਾ ਮਾਨਸੂਨ ਸੈਸ਼ਨ ਅੱਜ 21 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ 21 ਅਗਸਤ ਤੱਕ ਚੱਲੇਗਾ ਅਤੇ ਇਸ ਵਾਰ ਮੋਦੀ ਸਰਕਾਰ ਸਦਨ ਵਿੱਚ ਲਗਭਗ 15 ਨਵੇਂ ਬਿੱਲ ਪੇਸ਼ ਕਰ ਸਕਦੀ ਹੈ, ਜਿਨ੍ਹਾਂ ਵਿੱਚੋਂ 8 ਨਵੇਂ ਅਤੇ 7 ਪੁਰਾਣੇ ਬਿੱਲ ਹੋ ਸਕਦੇ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਮਾਨਸੂਨ ਸੈਸ਼ਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਮਾਨਸੂਨ ਸੈਸ਼ਨ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

Read News Paper

Related articles

spot_img

Recent articles

spot_img