ਐੱਨ.ਡੀ.ਏ ਗੱਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ

Published:

Rate this post

ਪਟਨਾ/ਪੰਜਾਬ ਪੋਸਟ

ਭਾਜਪਾ-ਜੇਡੀਯੂ ਗੱਠਜੋੜ ਦੀ ਮੌਜੂਦਗੀ ਵਾਲੇ ਕੌਮੀ ਜਮਹੂਰੀ ਗੱਠਜੋੜ ਭਾਵ ਐੱਨ.ਡੀ.ਏ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜਿਸ ’ਚ ਇਕ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਇੱਕ ਕਰੋੜ ‘ਲਖਪਤੀ ਦੀਦੀ’ ਬਣਾਉਣ, ਚਾਰ ਸ਼ਹਿਰਾਂ ’ਚ ਮੈਟਰੋ ਸੇਵਾਵਾਂ ਸ਼ੁਰੂ ਕਰਨ ਅਤੇ ਸੂਬੇ ’ਚ ਸੱਤ ਕੌਮਾਂਤਰੀ ਹਵਾਈ ਅੱਡੇ ਵਿਕਸਤ ਕਰਨ ਜਿਹੇ ਕਈ ਵਾਅਦੇ ਕੀਤੇ ਹਨ। ਚੋਣ ਮਨੋਰਥ ਪੱਤਰ ’ਚ ਸੱਤ ਐਕਸਪ੍ਰੈੱਸਵੇਅ, 10 ਸਨਅਤੀ ਪਾਰਕ, ਕੇ ਜੀ ਤੋਂ ਪੀ ਜੀ ਤੱਕ ਮੁਫ਼ਤ ਮਿਆਰੀ ਸਿੱਖਿਆ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਦੀ ਸਹਾਇਤਾ ਰਕਮ ਜਿਹੀਆਂ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਅਨੁਸਾਰ ਐੱਨ.ਡੀ.ਏ ਦੇ ਮੁੜ ਸੱਤਾ ’ਚ ਆਉਣ ’ਤੇ ਵਿਸ਼ਵ ਪੱਧਰੀ ਮੈਡੀਸਿਟੀ, ਹਰ ਜ਼ਿਲ੍ਹੇ ’ਚ ਮੈਡੀਕਲ ਕਾਲਜ, ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਮੁਫ਼ਤ ਰਾਸ਼ਨ ਤੇ 50 ਲੱਖ ਨਵੇਂ ਪੱਕੇ ਮਕਾਨ ਮੁਹੱਈਆ ਕੀਤੇ ਜਾਣਗੇ ਅਤੇ ਨਾਲ ਹੀ ਸੀਤਾਮੜ੍ਹੀ ਜ਼ਿਲ੍ਹੇ ’ਚ ਮਾਤਾ ਸੀਤਾ ਦੇ ਜਨਮ ਸਥਾਨ ‘ਪੁਨੌਰਾ ਧਾਮ ਜਾਨਕੀ ਮੰਦਿਰ’ ਨੂੰ ‘ਸੀਤਾਪੁਰਮ’ ਨਾਂਅ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

Read News Paper

Related articles

spot_img

Recent articles

spot_img