ਨੀਰਵ ਮੋਦੀ ਨੇ ਆਪਣੀ ਹਵਾਲਗੀ ਦਾ ਟਰਾਇਲ ਮੁੜ ਖੋਲ੍ਹਣ ਦੀ ਮੰਗ ਕੀਤੀ

Published:

Rate this post

ਲੰਦਨ/ਪੰਜਾਬ ਪੋਸਟ

ਦੇਸ਼ ਵਿੱਚ ਠੱਗੀ ਦੇ ਮਾਮਲੇ ਉਪਰੰਤ ਭਗੌੜੇ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਆਪਣੀ ਹਵਾਲਗੀ ਦਾ ਟਰਾਇਲ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਸ ਦੀ ਪਟੀਸ਼ਨ ’ਤੇ ਲੰਡਨ ਦੀ ਅਦਾਲਤ 23 ਨਵੰਬਰ ਨੂੰ ਸੁਣਵਾਈ ਕਰੇਗੀ। ਮੋਦੀ ਨੇ ਦਲੀਲ ਦਿੱਤੀ ਹੈ ਕਿ ਜੇ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਉਸ ਨੂੰ ਏਜੰਸੀਆਂ ਦੀ ਪੁੱਛਗਿੱਛ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਜੰਸੀਆਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਨੀਰਵ ਮੋਦੀ, ਜੋ ਕਿ ਸੁਪਰੀਮ ਕੋਰਟ ਤੱਕ ਆਪਣੀਆਂ ਸਾਰੀਆਂ ਕਾਨੂੰਨੀ ਅਪੀਲਾਂ ਖ਼ਤਮ ਕਰ ਚੁੱਕੇ ਹਨ, ਨੇ ਵੈਸਟਮਿੰਸਟਰ ਕੋਰਟ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਦੀ ਅਰਜ਼ੀ ਦਾ ਆਧਾਰ ਇਹ ਹੈ ਕਿ ਜੇ ਉਨ੍ਹਾਂ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ, ਤਾਂ ਵੱਖ-ਵੱਖ ਏਜੰਸੀਆਂ ਵੱਲੋਂ ਉਸ ਨੂੰ ਪੁੱਛਗਿੱਛ ਦੇ ਅਧੀਨ ਕੀਤਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਤਸ਼ੱਦਦ ਹੋ ਸਕਦਾ ਹੈ।

Read News Paper

Related articles

spot_img

Recent articles

spot_img