ਬਿਹਾਰ ਵਿਧਾਨ ਸਭਾ ‘ਚ ਨੀਤੀਸ਼ ਕੁਮਾਰ ਚੁਣੇ ਗਏ ਵਿਧਾਇਕ ਦਲ ਦੇ ਆਗੂ; ਭਲਕੇ ਮੁੜ ਬਣਨਗੇ ਮੁੱਖ ਮੰਤਰੀ

Published:

Rate this post

ਪਟਨਾ/ਪੰਜਾਬ ਪੋਸਟ
ਪਿਛਲੇ ਦਿਨੀਂ ਆਏ ਚੋਣ ਨਤੀਜਿਆਂ ਵਿੱਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਬਿਹਾਰ ਵਿਧਾਨ ਸਭਾ ਦੇ ਸੈਂਟਰਲ ਹਾਲ ਵਿੱਚ ਨੀਤੀਸ਼ ਕੁਮਾਰ ਨੂੰ NDA ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ। ਉਹ ਇਸੇ ਲੜੀ ਤਹਿਤ ਰਾਜ ਭਵਨ ਜਾਣਗੇ ਅਤੇ ਅਸਤੀਫ਼ਾ ਦੇਣਗੇ। ਇਸ ਦੇ ਨਾਲ ਹੀ ਉਹ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਨੀਤੀਸ਼ ਕੁਮਾਰ ਕੱਲ੍ਹ, ਭਾਵ ਵੀਰਵਾਰ ਨੂੰ ਦੁਪਹਿਰ 1.30 ਵਜੇ ਗਾਂਧੀ ਮੈਦਾਨ ਵਿੱਚ ਮੁੱਖ ਮੰਤਰੀ (CM) ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 11 ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਣਗੇ।

Read News Paper

Related articles

spot_img

Recent articles

spot_img