ਪ੍ਰਵਾਸੀ ਭਾਰਤੀ ਉਦਯੋਗਪਤੀ ਲਾਰਡ ਸਵਰਾਜ ਪਾਲ ਦਾ ਯੂਕੇ ‘ਚ ਦਿਹਾਂਤ

Published:

Rate this post

ਲੰਦਨ/ਪੰਜਾਬ ਪੋਸਟ
ਪ੍ਰਵਾਸੀ ਭਾਰਤੀ ਉਦਯੋਗਪਤੀ ਲਾਰਡ ਸਵਰਾਜ ਪਾਲ ਦਾ ਲੰਡਨ ’ਚ ਦਿਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਬਰਤਾਨੀਆ ਸਥਿਤ ਕਪਾਰੋ ਗਰੁੱਪ ਆਫ਼ ਇੰਡਸਟਰੀਜ਼ ਦੇ ਸੰਸਥਾਪਕ ਲਾਰਡ ਪਾਲ ਹਾਲ ਹੀ ’ਚ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਅਪਣੇ ਪ੍ਰਵਾਰਕ ਜੀਆਂ ਵਿਚਕਾਰ ਆਖ਼ਰੀ ਸਾਹ ਲਿਆ। ਲਾਰਡ ਪਾਲ ਦਾ ਜਨਮ ਜਲੰਧਰ ਵਿਚ ਹੋਇਆ ਸੀ ਅਤੇ ਉਹ ਅਪਣੀ ਛੋਟੀ ਧੀ ਅੰਬਿਕਾ ਦੇ ਕੈਂਸਰ ਦੇ ਇਲਾਜ ਲਈ 1960 ਦੇ ਦਹਾਕੇ ਵਿਚ ਯੂ.ਕੇ. ਚਲੇ ਗਏ ਸਨ। ਅਪਣੀ ਧੀ ਦੀ ਚਾਰ ਸਾਲ ਦੀ ਉਮਰ ਵਿਚ ਮੌਤ ਤੋਂ ਬਾਅਦ, ਉਨ੍ਹਾਂ ਨੇ ਅੰਬਿਕਾ ਪਾਲ ਫਾਊਂਡੇਸ਼ਨ ਨਾਂਅ ਦਾ ਇਕ ਚੈਰੀਟੇਬਲ ਟਰੱਸਟ ਸਥਾਪਤ ਕੀਤਾ ਜਿਸ ਨੇ ਸਿਖਿਆ ਅਤੇ ਸਿਹਤ ਪਹਿਲਕਦਮੀਆਂ ਰਾਹੀਂ ਦੁਨੀਆਂ ਭਰ ਦੇ ਬੱਚਿਆਂ ਅਤੇ ਨੌਜੁਆਨਾਂ ਦੀ ਭਲਾਈ ਨੂੰ ਉਤਸ਼ਾਹਤ ਕਰਨ ਲਈ ਲੱਖਾਂ ਰੁਪਏ ਦਾਨ ਕੀਤੇ।

Read News Paper

Related articles

spot_img

Recent articles

spot_img