ਅਮਰੀਕੀ ਅਦਾਲਤ ਵੱਲੋਂ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਨੂੰ ਰੋਕਣ ਦੀ ਪਟੀਸ਼ਨ ਖਾਰਜ

Published:

Rate this post

ਲਾਸ ਏਂਜਲਸ/ਪੰਜਾਬ ਪੋਸਟ

ਅਮਰੀਕੀ ਸਿਖਰਲੀ ਅਦਾਲਤ ਨੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਤਹੱਵੁਰ ਰਾਣਾ (64) ਇਸ ਸਮੇਂ ਲਾਸ ਏਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਬੰਦ ਹੈ। ਉਸ ਨੇ ਅਮਰੀਕੀ ਸਿਖ਼ਰਲੀ ਅਦਾਲਤ ਦੇ ਇੱਕ ਐਸੋਸੀਏਟ ਜਸਟਿਸ ਅਤੇ ਨੌਵੇਂ ਸਰਕਟ ਦੇ ਇੱਕ ਸਰਕਟ ਜਸਟਿਸ ਦੇ ਸਾਹਮਣੇ “ਸਟੇਅ ਲਈ ਐਮਰਜੈਂਸੀ ਪ੍ਰਸਤਾਵ” ਦਾਇਰ ਕੀਤਾ। ਸਿਖਰਲੀ ਅਦਾਲਤ ਦੀ ਵੈੱਬਸਾਈਟ ‘ਤੇ ਜਾਰੀ ਕੀਤੀ ਇੱਕ ਪੋਸਟ ਨੋਟ ਵਿੱਚ ਕਿਹਾ ਗਿਆ ਹੈ “ਪਟੀਸ਼ਨ… ਜੱਜ (ਏਲੇਨਾ) ਕਾਗਨ ਦੁਆਰਾ ਰੱਦ ਕਰ ਦਿੱਤੀ ਗਈ ਸੀ। ਇਹ ਪਟੀਸ਼ਨ ਅਮਰੀਕੀ ਸੁਪਰੀਮ ਕੋਰਟ ਦੀ ਐਸੋਸੀਏਟ ਜਸਟਿਸ ਏਲੇਨਾ ਕਾਗਨ ਦੇ ਸਾਹਮਣੇ ਪੇਸ਼ ਕੀਤੀ ਗਈ ਸੀ।

Read News Paper

Related articles

spot_img

Recent articles

spot_img