ਤਸਪ੍ਰੀਤ ਸਿੰਘ ਬਣਿਆ ਅਮਰੀਕਾ ਦਾ ਪਹਿਲਾ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ

Published:

Rate this post

ਕਲੀਵਲੈਂਡ/ਪੰਜਾਬ ਪੋਸਟ

ਪਟਿਆਲਾ ਦੇ ਨਾਮੀ ਪਰਵਾਰ ਤੇ ਸਵਰਗੀ ਗੁਰਮੀਤ ਸਿੰਘ ਗਿੱਲ ਦੇ ਪੁੱਤਰ ਜੌਰਜ ਤਸਪ੍ਰੀਤ ਸਿੰਘ ਗਿੱਲ ਓਹੀਓ ਕਲੀਵਲੈਂਡ ਅਮਰੀਕਾ ਸ਼ਹਿਰ ਦਾ ਪਹਿਲਾ ਪੰਜਾਬੀ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ ਹਾਸਲ ਕਰ ਚੁੱਕਾ ਹੈ।  ਜੌਰਜ ਤਸਪ੍ਰੀਤ ਸਿੰਘ ਗਿੱਲ ਸਾਲ 2019 ਵਿੱਚ ਪਟਿਆਲਾ ਤੋਂ ਅਮਰੀਕਾ ਗਿਆ ਸੀ। ਪਹਿਲਾਂ ਉਸ ਨੇ ਯੂਐਸਏ ਆਰਮੀ ਜੁਆਇਨ ਕੀਤੀ ਅਤੇ ਹੁਣ ਪੁਲਿਸ ਜੁਆਇਨ ਕਰ ਲਈ ਹੈ। ਤਸਪ੍ਰੀਤ ਸਿੰਘ ਗਿੱਲ ਨੇ ਐਫ਼ਬੀਆਈ ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਪਰ ਉਸ ਨੇ ਪੁਲਿਸ ਵਿਚ ਸੇਵਾ ਨਿਭਾਉਣ ਦਾ ਫ਼ੈਸਲਾ ਕੀਤਾ। ਗਿੱਲ ਪਰਵਾਰ ਸ਼ਾਹੀ ਸ਼ਹਿਰ ਦਾ ਨਾਮੀ ਪਰਵਾਰ ਹੈ। ਤਸਪ੍ਰੀਤ ਸਿੰਘ ਗਿੱਲ ਦੇ ਵੱਡੇ ਭਰਾ ਐਡਵੋਕੇਟ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਦੂਜੇ ਵੱਡੇ ਭਰਾ ਕੰਵਰ ਹਰਪ੍ਰੀਤ ਸਿੰਘ ਗਿੱਲ ਉੱਘੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰੀ ਹਨ।

Read News Paper

Related articles

spot_img

Recent articles

spot_img