ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫੇਰ ਅਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਹੈ ਅਤੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੀ ਵਲਾਦੀਮੀਰ ਪੁਤਿਨ ਨਾਲ ਹਾਂ-ਪੱਖੀ ਫ਼ੋਨ ਕਾਲ ਹੋਈ, ਜਿੱਥੇ ਉਹ ਯੂਕਰੇਨ ਵਿਚ ਸੰਘਰਸ਼ ਨੂੰ ਤੁਰਤ ਖ਼ਤਮ ਕਰਨ ਦੇ ਉਦੇਸ਼ ਨਾਲ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਦੋਹਾਂ ਨੇਤਾਵਾਂ ਨੇ ਯੂਕਰੇਨ ਤੋਂ ਇਲਾਵਾ ਮੱਧ ਪੂਰਬ, ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ.ਆਈ.), ਊਰਜਾ ਅਤੇ ਹੋਰ ਵਿਸ਼ਿਆਂ ’ਤੇ ਵੀ ਚਰਚਾ ਕੀਤੀ। ਟਰੰਪ ਨੇ ਕਿਹਾ ਕਿ ਉਹ ਅਤੇ ਪੁਤਿਨ ਇਸ ਗੱਲ ’ਤੇ ਸਹਿਮਤ ਹਨ ਕਿ ਉਨ੍ਹਾਂ ਦੀਆਂ ਸਬੰਧਤ ਟੀਮਾਂ ਤੁਰਤ ਗੱਲਬਾਤ ਸ਼ੁਰੂ ਕਰਨਗੀਆਂ ਅਤੇ ਗੱਲਬਾਤ ਦੇ ਸਬੰਧ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਸੱਦਾ ਦੇ ਕੇ ਸ਼ੁਰੂਆਤ ਕਰਨਗੇ।