ਇੰਗਲੈਂਡ ‘ਚ ਸਿੱਖ ਮਹਿਲਾ ਉੱਤੇ ਨਸਲੀ ਹਮਲਾ ਅਤੇ ਜਬਰ ਜਿਨਾਹ ਦੀ ਮੰਦਭਾਗੀ ਘਟਨਾ

Published:

Rate this post

ਵਾਲਸਾਲ/ਪੰਜਾਬ ਪੋਸਟ

ਇੰਗਲੈਂਡ ਵਿੱਚ ਇੱਕ ਹੋਰ ਸਿੱਖ ਮਹਿਲਾ ਉੱਤੇ ਨਸਲੀ ਹਮਲਾ ਅਤੇ ਜਬਰ ਜਿਨਾਹ ਦੀ ਮੰਦਭਾਗੀ ਘਟਨਾ ਵਾਪਰੀ ਹੈ। ਯੂਕੇ ਪੁਲੀਸ ਨੇ ਉੱਤਰੀ ਇੰਗਲੈਂਡ ਵਿਚ 20 ਸਾਲ ਮਹਿਲਾ ਨਾਲ ਉਸ ਦੀ ‘ਨਸਲ’ ਕਰਕੇ ਜਬਰ ਜਨਾਹ ਦੀ ਘਟਨਾ ਮਗਰੋਂ ਦੋਸ਼ੀ ਦੀ ਪੈੜ ਨੱਪਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ। ਇੰਗਲੈਂਡ ਦੇ ‘ਵੈਸਟ ਮਿਡਲੈਂਡਜ਼ ਪੁਲੀਸ’ ਮੁਤਾਬਕ ‘ਵਾਲਸਾਲ ਦੇ ਪਾਰਕ ਹਾਲ ਇਲਾਕੇ ਵਿਚ ਸੜਕ ’ਤੇ ਇਕ ਮਹਿਲਾ ਦੇ ਨਾਲ ਇਹ ਘਟਨਾਕ੍ਰਮ ਹੋਣ ਬਾਰੇ ਜਾਣਕਾਰੀ ਮਿਲੀ ਸੀ। ਪੁਲੀਸ ਨੇ ਮਸ਼ਕੂਕ ਦੀ ਸੀਸੀਟੀਵੀ ਫੁਟੇਜ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਨੂੰ ‘ਨਸਲੀ ਅਪਰਾਧ’ ਮੰਨਿਆ ਜਾ ਰਿਹਾ ਹੈ। ਪੁਲਿਸ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੇ ਉਸ ਵੇਲੇ ਇਲਾਕੇ ਵਿਚ ਕਿਸੇ ਸ਼ੱਕੀ ਵਿਅਕਤੀ ਨੂੰ ਦੇਖਿਆ ਹੋਵੇ ਜਾਂ ਉਨ੍ਹਾਂ ਕੋਲ ਕੋਈ ਸੀਸੀਟੀਵੀ ਫੁਟੇਜ ਹੋਵੇ, ਤਾਂ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ। ਪੁਲੀਸ ਮੁਤਾਬਕ ਹਮਲਾਵਰ ਦੀ ਉਮਰ ਕਰੀਬ 30 ਸਾਲ ਹੈ। ਉਸ ਦਾ ਰੰਗ ਗੋਰਾ ਤੇ ਛੋਟੇ ਵਾਲ ਹਨ। ਇਸ ਤੋਂ ਕੁਝ ਹਫ਼ਤੇ ਪਹਿਲਾਂ ਨੇੜਲੇ ਓਲਡਬਰੀ ਖੇਤਰ ਵਿਚ ਇਕ ਬ੍ਰਿਟਿਸ਼ ਸਿੱਖ ਮਹਿਲਾ ਨਾਲ ਉਸ ਦੀ ‘ਨਸਲ’ ਕਰਕੇ ਜਬਰ ਜਨਾਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ ਅਤੇ ਹੁਣ ਇਸ ਦੂਜੀ ਘਟਨਾ ਉਪਰੰਤ ਸਥਾਨਕ ਸਿੱਖ ਭਾਈਚਾਰੇ ਵਿੱਚ ਚਿੰਤਾ ਅਤੇ ਭਾਰੀ ਰੋਸ ਵੇਖਿਆ ਜਾ ਰਿਹਾ ਹੈ।

Read News Paper

Related articles

spot_img

Recent articles

spot_img