ਨਾਗੋਆ/ਪੰਜਾਬ ਪੋਸਟ :
ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ ਇੱਕ ਮਿੰਟ ਦੇ ਫ਼ਰਕ ਨਾਲ ਦੋ ਸੋਨ ਤਗਮੇ ਜਿੱਤੇ। ਪਹਿਲਵਾਨ ਸੁਜੀਤ ਕਾਲਕਲ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਫਰੀਸਟਾਈਲ ਵਰਗ ਵਿੱਚ ਸੋਨ ਤਗਮਾ ਹਾਸਲ ਕੀਤਾ, ਜਦਕਿ ਇਸ ਤੋਂ ਇੱਕ ਮਿੰਟ ਬਾਅਦ ਮੁੱਕੇਬਾਜ਼ ਅੰਕੁਸ਼ ਪੰਘਾਲ ਨੇ 80 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ।
ਅੰਕੁਸ਼ ਨੇ ਫਾਈਨਲ ਵਿੱਚ ਦੱਖਣੀ ਕੋਰੀਆ ਦੇ ਕਿਮ ਮਿਨਸੋਂਗ ਨੂੰ 4-0 ਨਾਲ ਹਰਾਇਆ। ਇਸ ਤੋਂ ਪਹਿਲਾਂ ਪਰਵੀਨ ਹੁੱਡਾ ਅਤੇ ਲਵਲੀਨਾ ਬੋਰਗੋਹੇਨ ਵੀ ਆਪਣੇ-ਆਪਣੇ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤ ਚੁੱਕੀਆਂ ਸਨ।







