ਨਵੀਂ ਦਿੱਲੀ/ਪੰਜਾਬ ਪੋਸਟ :
ਦਿੱਲੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫਲੈਗਸਟਾਫ ਰੋਡ ਸਥਿਤ ਸਰਕਾਰੀ ਰਿਹਾਇਸ਼ ਨੂੰ ਸ਼ੁੱਕਰਵਾਰ ਨੂੰ ਮੀਡੀਆ ਦੇ ਦੇਖਣ ਲਈ ਖੋਲ੍ਹ ਦਿੱਤਾ ਹੈ। ਭਾਜਪਾ ਵੱਲੋਂ ‘ਸ਼ੀਸ਼ ਮਹਿਲ’ ਕਹੇ ਜਾਂਦੇ ਇਸ ਬੰਗਲੇ ਵਿੱਚ ਲਗਜ਼ਰੀ ਸਹੂਲਤਾਂ ਅਤੇ ਫਰਨੀਚਰ ਦੀਆਂ ਕੀਮਤਾਂ ਵੀ ਜਨਤਕ ਕੀਤੀਆਂ ਗਈਆਂ। ਦਿੱਲੀ ਦੇ ਮੰਤਰੀ ਪਰਵੇਸ਼ ਵਰਮਾ ਅਨੁਸਾਰ ਇਸ ਦਾ ਮਕਸਦ ਜਨਤਕ ਪੈਸੇ ਦੇ ਖ਼ਰਚ ਦਾ ਵੇਰਵਾ ਲੋਕਾਂ ਸਾਹਮਣੇ ਰੱਖਣਾ ਹੈ। ਸਰਕਾਰ ਜਲਦ ਹੀ ਆਮ ਲੋਕਾਂ ਲਈ ਟਿਕਟ ਪ੍ਰਣਾਲੀ ਸ਼ੁਰੂ ਕਰੇਗੀ, ਜਿਸ ਦੀ ਸੰਭਾਵਿਤ ਫ਼ੀਸ 20 ਰੁਪਏ ਹੋਵੇਗੀ, ਜਦਕਿ ਬਜ਼ੁਰਗਾਂ ਅਤੇ ਕਾਲਜ ਵਿਦਿਆਰਥੀਆਂ ਲਈ ਦਾਖ਼ਲਾ ਮੁਫ਼ਤ ਰੱਖਣ ਦੀ ਯੋਜਨਾ ਹੈ। ਕੇਜਰੀਵਾਲ 2015 ਤੋਂ ਅਕਤੂਬਰ 2024 ਤੱਕ ਇਸ ਬੰਗਲੇ ਵਿੱਚ ਰਹੇ ਸਨ।







