ਤਿਉਹਾਰਾਂ ਦੇ ਸੀਜ਼ਨ ’ਚ ਖੰਡ ਦੀਆਂ ਕੀਮਤਾਂ ਚੜ੍ਹੀਆਂ, ਪ੍ਰਚੂਨ ਭਾਅ 59.50 ਰੁਪਏ ਕਿਲੋ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਤਿਉਹਾਰੀ ਮੰਗ ਅਤੇ ਘੱਟ ਸਪਲਾਈ ਕਾਰਨ ਦੇਸ਼ ਵਿੱਚ ਖੰਡ ਮਹਿੰਗੀ ਹੋ ਗਈ ਹੈ। ਪਿਛਲੇ ਇੱਕ ਮਹੀਨੇ ਦੌਰਾਨ ਪ੍ਰਚੂਨ ਅਤੇ ਥੋਕ ਬਾਜ਼ਾਰ ਵਿੱਚ ਇਸ ਦੀ ਕੀਮਤ 4 ਰੁਪਏ ਪ੍ਰਤੀ ਕਿਲੋ ਤੋਂ ਵੱਧ ਵਧੀ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਅਨੁਸਾਰ ਖੰਡ ਦਾ ਔਸਤ ਪ੍ਰਚੂਨ ਭਾਅ 59.50 ਰੁਪਏ ਅਤੇ ਥੋਕ ਭਾਅ 55.40 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ।

ਇੱਕ ਸਾਲ ਪਹਿਲਾਂ ਦੇ ਮੁਕਾਬਲੇ ਕੀਮਤਾਂ ਵਿੱਚ 12 ਤੋਂ 13 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਘੱਟ ਉਤਪਾਦਨ, ਗੰਨੇ ਦੀ ਫ਼ਸਲ ਦਾ ਨੁਕਸਾਨ ਅਤੇ ਜ਼ਖ਼ੀਰਾਖੋਰੀ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਸਰਕਾਰ ਵੱਲੋਂ ਦਰਾਮਦ, ਸਟਾਕ ਸੀਮਾ ਅਤੇ ਮਿੱਲਾਂ ਵਿੱਚ ਪਿੜਾਈ ਜਲਦੀ ਸ਼ੁਰੂ ਕਰਵਾਉਣ ਵਰਗੇ ਕਦਮ ਚੁੱਕੇ ਗਏ ਹਨ।

Read News Paper

Related articles

spot_img

Recent articles

spot_img