ਕੈਨੇਡਾ ਦੇ ਬੈਰੀ ਸ਼ਹਿਰ ’ਚ ਸਿੱਖ ਨੌਜਵਾਨ ਨਾਲ ਨਫ਼ਰਤੀ ਹਮਲਾ, ਦਸਤਾਰ ਉਤਾਰ ਕੇ ਸਿਰ ’ਤੇ ਡੋਲ੍ਹੀ ਬੀਅਰ

Published:

Rate this post

ਬੈਰੀ/ਪੰਜਾਬ ਪੋਸਟ

ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬੈਰੀ ਸ਼ਹਿਰ ਵਿੱਚ ਜਨਤਕ ਬੱਸ ’ਚ ਸਫ਼ਰ ਕਰ ਰਹੇ 22 ਸਾਲਾ ਸਿੱਖ ਨੌਜਵਾਨ ਨਾਲ ਕਥਿਤ ਨਫ਼ਰਤੀ ਹਮਲੇ ਦੀ ਘਟਨਾ ਸਾਹਮਣੇ ਆਈ ਹੈ। 8 ਨਵੰਬਰ ਦੀ ਰਾਤ ਤਿੰਨ ਨੌਜਵਾਨਾਂ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਸਿਰ ’ਤੇ ਬੀਅਰ ਡੋਲ੍ਹ ਦਿੱਤੀ। ਵਿਰੋਧ ਕਰਨ ਅਤੇ ਪੁਲੀਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕਰਨ ’ਤੇ ਉਸ ਦਾ ਮੋਬਾਈਲ ਫ਼ੋਨ ਜ਼ਮੀਨ ’ਤੇ ਸੁੱਟ ਦਿੱਤਾ ਗਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸੇ ਗਰੁੱਪ ਨੇ ਇਸ ਤੋਂ ਪਹਿਲਾਂ ਇੱਕ ਹੋਰ 26 ਸਾਲਾ ਵਿਅਕਤੀ ਨਾਲ ਵੀ ਬੱਸ ਵਿੱਚ ਕੁੱਟਮਾਰ ਕੀਤੀ ਸੀ। ਬੈਰੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ 16, 18 ਅਤੇ 19 ਸਾਲ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਤਿੰਨਾਂ ਖ਼ਿਲਾਫ਼ ਕੈਨੇਡਾ ਦੇ ਕਾਨੂੰਨ ਤਹਿਤ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਦੋਸ਼ ਲਾਏ ਗਏ ਹਨ। ਦੋਵਾਂ ਪੀੜਤਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਸਮੇਤ ਕਈ ਜਥੇਬੰਦੀਆਂ ਨੇ ਘਟਨਾ ਦੀ ਨਿਖੇਧੀ ਕੀਤੀ ਹੈ।

Read News Paper

Related articles

spot_img

Recent articles

spot_img