ਚੰਡੀਗੜ੍ਹ/ਪੰਜਾਬ ਪੋਸਟ :
ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਬ੍ਰਾਜ਼ੀਲ ਦੀ ਮਸ਼ਹੂਰ ਗਾਇਕਾ ਅਨੀਤਾ ਦੀ ਹਾਲ ਹੀ ਵਿੱਚ ਹੋਈ ਨਿੱਜੀ ਮੁਲਾਕਾਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੌਰਾਨ ਅਨੀਤਾ ਨੇ ਗੁਰੂ ਰੰਧਾਵਾ ਦੇ ਕਹਿਣ ’ਤੇ ਸਿੱਖ ਧਰਮ ਦੇ ਪਵਿੱਤਰ ਮੂਲ ਮੰਤਰ ਦਾ ਸਹਿਜਤਾ ਨਾਲ ਉਚਾਰਨ ਕੀਤਾ ਅਤੇ ਇਸ ਦਾ ਅਰਥ ਵੀ ਦੱਸਿਆ। ਅਨੀਤਾ ਦੀ ਸਿੱਖ ਧਰਮ ਬਾਰੇ ਜਾਣਕਾਰੀ ਸੁਣ ਕੇ ਗੁਰੂ ਰੰਧਾਵਾ ਨੇ ਹੱਥ ਜੋੜ ਕੇ ਸਤਿਕਾਰ ਪ੍ਰਗਟਾਇਆ। ਇਸ ਮੁਲਾਕਾਤ ਨੇ ਦੋਵਾਂ ਕਲਾਕਾਰਾਂ ਵਿਚਾਲੇ ਸੰਭਾਵੀ ਸੰਗੀਤਕ ਸਾਂਝੇਦਾਰੀ ਦੀਆਂ ਚਰਚਾਵਾਂ ਵੀ ਛੇੜ ਦਿੱਤੀਆਂ ਹਨ।







