ਮਾਈਕ੍ਰੋਸਾਫਟ ਦੀਆਂ ਸੇਵਾਵਾਂ 5 ਘੰਟੇ ਰਹੀਆਂ ਠੱਪ, ਆਊਟਲੁੱਕ ਤੇ ਟੀਮਜ਼ ਸਮੇਤ ਏਆਈ ਪਲੇਟਫਾਰਮ ਪ੍ਰਭਾਵਿਤ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ :

ਦੁਨੀਆ ਦੀ ਪ੍ਰਮੁੱਖ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਵਿੱਚ ਵੀਰਵਾਰ ਨੂੰ ਵੱਡੀ ਤਕਨੀਕੀ ਖ਼ਰਾਬੀ ਆਉਣ ਕਾਰਨ ਆਊਟਲੁੱਕ, ਟੀਮਜ਼ ਅਤੇ ਮਾਈਕ੍ਰੋਸਾਫਟ 365 ਦੀਆਂ ਸੇਵਾਵਾਂ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਪ੍ਰਭਾਵਿਤ ਰਹੀਆਂ। ਇਸ ਕਾਰਨ ਦੁਨੀਆ ਭਰ ਦੇ ਹਜ਼ਾਰਾਂ ਵਰਤੋਂਕਾਰਾਂ ਅਤੇ ਕਾਰੋਬਾਰੀ ਅਦਾਰਿਆਂ ਦਾ ਕੰਮਕਾਜ ਰੁਕ ਗਿਆ। ਓਪਨਏਆਈ ਅਤੇ ਐਂਥ੍ਰੋਪਿਕ ਦੇ ਏਆਈ ਸੰਦਾਂ ਨਾਲ ਜੁੜੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਮਾਈਕ੍ਰੋਸਾਫਟ ਅਨੁਸਾਰ ਵਧੇਰੇ ਕੰਮ ਦੇ ਬੋਝ ਹੇਠ ਕਈ ਸਰਵਰ ਅਚਾਨਕ ਬੰਦ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ। ਕੰਪਨੀ ਨੇ ਆਵਾਜਾਈ ਨੂੰ ਬਦਲਵੇਂ ਸਰਵਰਾਂ ਵੱਲ ਭੇਜ ਕੇ ਸੇਵਾਵਾਂ ਬਹਾਲ ਕੀਤੀਆਂ। ਇਸ ਵਿਘਨ ਕਾਰਨ ਅਮਰੀਕੀ ਕੰਪਨੀ ਵਰਕਹਾਰਸ ਗਰੁੱਪ ਨੂੰ ਆਪਣੇ ਤੀਜੀ ਤਿਮਾਹੀ ਦੇ ਵਿੱਤੀ ਨਤੀਜੇ 12 ਨਵੰਬਰ ਤੋਂ ਮੁਲਤਵੀ ਕਰਕੇ 16 ਨਵੰਬਰ ਨੂੰ ਜਾਰੀ ਕਰਨੇ ਪਏ।

Read News Paper

Related articles

spot_img

Recent articles

spot_img