ਕੈਲੀਫੋਰਨੀਆ/ਪੰਜਾਬ ਪੋਸਟ :
ਤਕਨੀਕੀ ਦਿੱਕਤ ਕਾਰਨ ਐਪਲ ਦੀਆਂ ਕਈ ਆਨਲਾਈਨ ਸੇਵਾਵਾਂ ਪ੍ਰਭਾਵਿਤ ਹੋਈਆਂ, ਜਿਨ੍ਹਾਂ ਵਿੱਚ ਆਈਕਲਾਊਡ, ਐਪ ਸਟੋਰ, ਐਪਲ ਮਿਊਜ਼ਿਕ ਅਤੇ ਐਪਲ ਪੇਅ ਸ਼ਾਮਲ ਹਨ। ਕਈ ਵਰਤੋਂਕਾਰਾਂ ਨੂੰ ਖਾਤਿਆਂ ਵਿੱਚ ਦਾਖ਼ਲ ਹੋਣ, ਐਪ ਡਾਊਨਲੋਡ ਕਰਨ ਅਤੇ ਭੁਗਤਾਨ ਕਰਨ ਵਿੱਚ ਮੁਸ਼ਕਲ ਆਈ। ਕੰਪਨੀ ਨੇ ਦੱਸਿਆ ਕਿ ਅੰਦਰੂਨੀ ਸਾਫਟਵੇਅਰ ਅੱਪਡੇਟ ਕਾਰਨ ਇਹ ਸਮੱਸਿਆ ਪੈਦਾ ਹੋਈ ਸੀ ਅਤੇ ਇਸ ਦਾ ਸਾਈਬਰ ਹਮਲੇ ਨਾਲ ਕੋਈ ਸਬੰਧ ਨਹੀਂ। ਐਪਲ ਮੁਤਾਬਕ ਕਈ ਸੇਵਾਵਾਂ ਮੁੜ ਚਾਲੂ ਕਰ ਦਿੱਤੀਆਂ ਗਈਆਂ ਹਨ ਅਤੇ ਬਾਕੀਆਂ ਨੂੰ ਬਹਾਲ ਕਰਨ ਦਾ ਕੰਮ ਜਾਰੀ ਹੈ।







