ਕੈਨੇਡਾ ਵਿੱਚ ਸਿਹਤ ਸੇਵਾਵਾਂ ’ਤੇ 433 ਅਰਬ ਡਾਲਰ ਖਰਚਣ ਦੀ ਤਿਆਰੀ, ਫਿਰ ਵੀ ਮਰੀਜ਼ਾਂ ਨੂੰ ਨਹੀਂ ਮਿਲ ਰਿਹਾ ਸਮੇਂ ਸਿਰ ਇਲਾਜ

Published:

Rate this post

ਵੈਨਕੂਵਰ/ਪੰਜਾਬ ਪੋਸਟ :

ਕੈਨੇਡਾ ਵਿੱਚ ਮੁਫ਼ਤ ਸਿਹਤ ਸੇਵਾਵਾਂ ’ਤੇ ਸਰਕਾਰੀ ਅਤੇ ਨਿੱਜੀ ਖੇਤਰ ਦਾ ਕੁੱਲ ਖਰਚ 2026 ਦੌਰਾਨ 433 ਅਰਬ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ ਲਗਭਗ 5 ਫ਼ੀਸਦੀ ਵਾਧਾ ਹੋਵੇਗਾ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ (CIHI) ਦੀ ਰਿਪੋਰਟ ਮੁਤਾਬਕ ਪ੍ਰਤੀ ਵਿਅਕਤੀ ਸਿਹਤ ਖਰਚਾ ਸਾਲਾਨਾ 10,398 ਡਾਲਰ ਹੋਣ ਦੀ ਸੰਭਾਵਨਾ ਹੈ।

ਇੰਨਾ ਵੱਡਾ ਬਜਟ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਲੰਮੀ ਉਡੀਕ, ਪਰਿਵਾਰਕ ਡਾਕਟਰਾਂ ਦੀ ਘਾਟ ਅਤੇ ਐਮਰਜੈਂਸੀ ਸੇਵਾਵਾਂ ਵਿੱਚ ਭੀੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਮੁਤਾਬਕ ਹਰ ਦਸਵੇਂ ਮਰੀਜ਼ ਨੂੰ ਐਮਰਜੈਂਸੀ ਵਿਭਾਗ ਵਿੱਚ 14 ਘੰਟਿਆਂ ਤੋਂ ਵੱਧ ਉਡੀਕ ਕਰਨੀ ਪੈਂਦੀ ਹੈ। ਸਾਲ 2024 ਵਿੱਚ ਕੈਨੇਡਾ ਨੇ ਆਪਣੇ ਕੁੱਲ ਘਰੇਲੂ ਉਤਪਾਦ ਦਾ 11.5 ਫ਼ੀਸਦੀ ਸਿਹਤ ਸੇਵਾਵਾਂ ’ਤੇ ਖਰਚ ਕੀਤਾ ਸੀ, ਜਦਕਿ ਵਿਕਸਤ ਦੇਸ਼ਾਂ ਦੀ ਔਸਤ 9.3 ਫ਼ੀਸਦੀ ਰਹੀ।

ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਨੀਤੀ ਮਾਹਿਰ ਜੇਸਨ ਸਦਰਲੈਂਡ ਨੇ ਕਿਹਾ ਕਿ ਸਿਰਫ਼ ਬਜਟ ਵਧਾਉਣ ਨਾਲ ਸੇਵਾਵਾਂ ਵਿੱਚ ਸੁਧਾਰ ਨਹੀਂ ਹੋਵੇਗਾ, ਸਗੋਂ ਇਲਾਜ ਦੇ ਪ੍ਰਬੰਧ ਅਤੇ ਪੈਸੇ ਦੀ ਵਰਤੋਂ ਦੇ ਢੰਗ ਵਿੱਚ ਤਬਦੀਲੀ ਲਿਆਉਣੀ ਪਵੇਗੀ। ਯੂਨੀਵਰਸਿਟੀ ਆਫ਼ ਟੋਰਾਂਟੋ ਦੀ ਪ੍ਰੋਫੈਸਰ ਸਾਰਾ ਐਲਿਨ ਨੇ ਵੀ ਸਿਹਤ ਖਰਚਿਆਂ ਨੂੰ ਮਰੀਜ਼ਾਂ ਲਈ ਬਿਹਤਰ ਸਹੂਲਤਾਂ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਰਿਪੋਰਟ ਨੇ ਕੈਨੇਡਾ ਦੀ ਸਿਹਤ ਪ੍ਰਣਾਲੀ ਵਿੱਚ ਖਰਚ ਅਤੇ ਸੇਵਾਵਾਂ ਦੀ ਗੁਣਵੱਤਾ ਵਿਚਲੇ ਫ਼ਰਕ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ।

Read News Paper

Related articles

spot_img

Recent articles

spot_img