ਟਰੰਪ ਦੀ ਚੋਣ ਹਾਰ ਮਗਰੋਂ ਆਸਟਰੇਲੀਆ ਦੀਆਂ ਵਧੀਆਂ ਚਿੰਤਾਵਾਂ

Published:

Rate this post

ਕੈਨਬਰਾ/ਪੰਜਾਬ ਪੋਸਟ :

ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਆਸਟਰੇਲੀਆ ਸਰਕਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ। ਡੈਮੋਕ੍ਰੇਟਿਕ ਪਾਰਟੀ ਨੇ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਬਹੁਮਤ ਹਾਸਲ ਕਰ ਲਿਆ ਹੈ, ਜਿਸ ਨਾਲ ਟਰੰਪ ਦੇ ਬਾਕੀ ਕਾਰਜਕਾਲ ਦੌਰਾਨ ਨੀਤੀਆਂ ਲਾਗੂ ਕਰਨਾ ਮੁਸ਼ਕਲ ਹੋ ਸਕਦਾ ਹੈ।

ਆਸਟਰੇਲੀਆ ਨੂੰ ਖ਼ਦਸ਼ਾ ਹੈ ਕਿ ਇਸ ਸਿਆਸੀ ਬਦਲਾਅ ਦਾ ਅਸਰ ਅਮਰੀਕਾ ਨਾਲ ਰੱਖਿਆ ਸਹਿਯੋਗ, AUKUS ਸਮਝੌਤੇ ਅਤੇ ਵਪਾਰਕ ਨੀਤੀਆਂ ’ਤੇ ਪੈ ਸਕਦਾ ਹੈ। ਇਸ ਤੋਂ ਇਲਾਵਾ ਈਰਾਨ ਨਾਲ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਅਤੇ ਮਹਿੰਗਾਈ ਵੀ ਆਸਟਰੇਲੀਆ ਲਈ ਚੁਣੌਤੀ ਬਣੀਆਂ ਹੋਈਆਂ ਹਨ।

ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦੀ ਸਰਕਾਰ ਹੁਣ ਵਾਸ਼ਿੰਗਟਨ ਦੇ ਅਗਲੇ ਕਦਮਾਂ ’ਤੇ ਨਜ਼ਰ ਰੱਖ ਰਹੀ ਹੈ।

Read News Paper

Related articles

spot_img

Recent articles

spot_img