25 ਸਾਲਾਂ ਬਾਅਦ ਅਮਰੀਕਾ ਵਿੱਚ ਸਭ ਤੋਂ ਲੰਬਾ ਹਵਾਈ ਉਡਾਣ ਠੱਪ, ਤਕਨੀਕੀ ਖ਼ਰਾਬੀ ਮਗਰੋਂ ਸੇਵਾਵਾਂ ਬਹਾਲ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ :

ਅਮਰੀਕਾ ਦੇ ਹਵਾਈ ਆਵਾਜਾਈ ਕੰਟਰੋਲ ਸਿਸਟਮ ਵਿੱਚ ਤਕਨੀਕੀ ਖ਼ਰਾਬੀ ਕਾਰਨ ਦੇਸ਼ ਭਰ ਵਿੱਚ ਹਵਾਈ ਉਡਾਣਾਂ ਚਾਰ ਘੰਟਿਆਂ ਤੋਂ ਵੱਧ ਸਮੇਂ ਲਈ ਰੋਕਣੀਆਂ ਪਈਆਂ। ਇਹ ਪਿਛਲੇ 25 ਸਾਲਾਂ ਦੌਰਾਨ ਦੇਸ਼ ਵਿੱਚ ਸਭ ਤੋਂ ਲੰਬੀ ਦੇਸ਼-ਵਿਆਪੀ ਉਡਾਣ ਪਾਬੰਦੀ ਮੰਨੀ ਜਾ ਰਹੀ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਨੇ ਸੰਚਾਰ ਪ੍ਰਣਾਲੀ ਵਿੱਚ ਗੜਬੜ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਡਾਣਾਂ ਰੋਕਣ ਦਾ ਫ਼ੈਸਲਾ ਕੀਤਾ ਸੀ। ਇਸ ਕਾਰਨ ਹਜ਼ਾਰਾਂ ਉਡਾਣਾਂ ਪ੍ਰਭਾਵਿਤ ਹੋਈਆਂ, ਕਈ ਉਡਾਣਾਂ ਰੱਦ ਹੋਈਆਂ ਅਤੇ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ। ਆਵਾਜਾਈ ਮੰਤਰੀ ਸੀਨ ਡਫੀ ਨੇ ਦੱਸਿਆ ਕਿ ਪੁਰਾਣੇ ਸੰਚਾਰ ਉਪਕਰਨਾਂ ’ਤੇ ਵਧੇਰੇ ਡਾਟਾ ਦਾ ਦਬਾਅ ਪੈਣ ਕਾਰਨ ਇਹ ਸਮੱਸਿਆ ਪੈਦਾ ਹੋਈ। ਅਧਿਕਾਰੀਆਂ ਨੇ ਸਾਈਬਰ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਤਕਨੀਕੀ ਟੀਮਾਂ ਵੱਲੋਂ ਪ੍ਰਣਾਲੀ ਮੁੜ ਚਾਲੂ ਕੀਤੇ ਜਾਣ ਮਗਰੋਂ ਉਡਾਣਾਂ ਬਹਾਲ ਕਰ ਦਿੱਤੀਆਂ ਗਈਆਂ, ਹਾਲਾਂਕਿ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਆਮ ਹੋਣ ਵਿੱਚ ਕਈ ਦਿਨ ਲੱਗ ਸਕਦੇ ਹਨ।

Read News Paper

Related articles

spot_img

Recent articles

spot_img