ਲੰਦਨ/ਪੰਜਾਬ ਪੋਸਟ
ਆਰਟੀਫੀਸ਼ਲ ਇੰਟੈਲੀਜੈਂਸ ਨਾਲ ਬਣੀਆਂ ਬੱਚੀਆਂ ਦੀਆਂ ਜਿਨਸੀ ਸ਼ੋਸ਼ਣ ਵਾਲੀਆਂ ਤਸਵੀਰਾਂ ‘ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਉਣ ਵਾਲਾ ਬ੍ਰਿਟੇਨ ਇਸ ਮਾਮਲੇ ‘ਚ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਓਥੋਂ ਦੀ ਸਰਕਾਰ ਨੇ ਕਿਹਾ ਕਿ ਏਆਈ ਟੂਲਸ ਦੀ ਦੁਰਵਰਤੋਂ ਕਰ ਕੇ ਬੱਚਿਆਂ ਦੀਆਂ ਅਸਲ ਤਸਵੀਰਾਂ ਨੂੰ ਐਡਿਟ ਕੀਤਾ ਜਾ ਰਿਹਾ ਹੈ, ਜਿਸ ਨਾਲ ਗੰਭੀਰ ਅਪਰਾਧ ਹੋ ਰਹੇ ਹਨ। ਅਜਿਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਬ੍ਰਿਟੇਨ ਨੇ ਇਹ ਕਦਮ ਵਧਦੇ ਸਾਈਬਰ ਅਪਰਾਧ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਚੁੱਕਿਆ ਹੈ। ਹੁਣ ਤੋਂ ਓਥੇ ਅਜਿਹੀਆਂ ਗ਼ੈਰ-ਕਾਨੂੰਨੀ ਸਮੱਗਰੀ ਨੂੰ ਸਾਂਝਾ ਕਰਨ ਵਾਲੀਆਂ ਵੈੱਬਸਾਈਟਾਂ ਚਲਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਅਪਰਾਧੀਆਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।