ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਹਿਮ ਬਿਆਨ ਜ਼ਰੀਏ ਇਹ ਕਿਹਾ ਹੈ ਕਿ ਅਮਰੀਕਾ ਅੰਦਰ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ’ਤੇ 25 ਫ਼ੀਸਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ’ਤੇ 10 ਫ਼ੀਸਦੀ ਟੈਕਸ ਲੱਗੇਗਾ। ਇਸ ਫੈਸਲੇ ਬਾਰੇ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਇਨ੍ਹਾਂ ਤਿੰਨਾਂ ਦੇਸ਼ਾਂ ‘ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ। ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਆਪਣੇ ਪਹਿਲੇ ਕਾਰਜਕਾਰੀ ਆਦੇਸ਼ਾਂ ਵਿਚ ਇਕ ਦੇ ਰੂਪ ਵਿਚ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਸਾਰੇ ਉਤਪਾਦਾਂ ’ਤੇ 25 ਪ੍ਰਤੀਸ਼ਤ ਟੈਕਸ ਵਾਲੀਆਂ ਫਾਈਲਾਂ ’ਤੇ ਹਸਤਾਖ਼ਰ ਕਰਨਗੇ ਅਤੇ ਇਹ ਟੈਕਸ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨਸ਼ੀਲੇ ਪਦਾਰਥ ਸਬੰਧੀ ਵਿਦੇਸ਼ੀ ਲੋਕ ਇਹ ਕੰਮ ਰੋਕ ਨਹੀਂ ਦਿੰਦੇ।
ਡੋਨਾਲਡ ਟਰੰਪ ਵੱਲੋਂ ਚੀਨ, ਕੈਨੇਡਾ ਅਤੇ ਮੈਕਸੀਕੋ ਤੋਂ ਸਾਰੀ ਦਰਾਮਦਗੀ ’ਤੇ ਉੱਤੇ ਟੈਕਸ ਲਾਉਣ ਦਾ ਵੱਡਾ ਐਲਾਨ
Published: