ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ 20 ਜਿਊਂਦੇ ਬੰਦੀਆਂ ਨੂੰ ਰਿਹਾਅ ਕੀਤਾ

Published:

Rate this post

ਗਾਜ਼ਾ/ਪੰਜਾਬ ਪੋਸਟ

ਇਜ਼ਰਾਇਲ ਅਤੇ ਹਮਾਸ ਦਰਮਿਆਨ ਹੋਈ ਗਾਜ਼ਾ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਸਾਰੇ 20 ਜਿਊਂਦੇ ਬੰਦੀਆਂ ਨੂੰ ਰਿਹਾਅ ਕਰ ਕੇ ‘ਰੈੱਡ ਕਰਾਸ’ ਹਵਾਲੇ ਕਰ ਦਿੱਤਾ ਹੈ। ਇਸ ਦਰਮਿਆਨ, ਜੰਗਬੰਦੀ ਤੋਂ ਬਾਅਦ ਦੋ ਸਾਲਾਂ ਤੋਂ ਜਾਰੀ ਜੰਗ ਰੁਕ ਗਈ ਹੈ ਜਿਸ ਨੇ ਖਿੱਤੇ ਨੂੰ ਤਬਾਹ ਕਰ ਦਿੱਤਾ ਹੈ ਅਤੇ ਇਸ ਕਾਰਨ ਹਜ਼ਾਰਾਂ ਫਲਸਤੀਨੀ ਨਾਗਰਿਕ ਮਾਰੇ ਗਏ ਹਨ ਤੇ ਵੱਡੀ ਗਿਣਤੀ ਲੋਕ ਕੱਟੜਪੰਥੀਆਂ ਦੇ ਕਬਜ਼ੇ ਵਿੱਚ ਹਨ। ਦੂਜੇ ਪਾਸੇ ਸਮਝੌਤੇ ਤਹਿਤ 1900 ਫਲਸਤੀਨੀ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਤੇ ਕਈ ਕੈਦੀਆਂ ਨੂੰ ਲੈ ਕੇ ਬੱਸਾਂ ਪੱਛਮੀ ਕੰਢੇ ਦੇ ਰਾਮੱਲ੍ਹਾ ਸ਼ਹਿਰ ਤੇ ਗਾਜ਼ਾ ਪਹੁੰਚ ਗਈਆਂ ਹਨ। ਹਮਾਸ ਨੇ ਅੱਜ ਸਵੇਰੇ 7 ਬੰਦੀਆਂ ਨੂੰ ਰਿਹਾਅ ਕੀਤਾ ਸੀ ਜਦਕਿ ਬਾਕੀ 13 ਨੂੰ ਇਸ ਤੋਂ ਕੁਝ ਘੰਟੇ ਬਾਅਦ ਰਿਹਾਅ ਕੀਤਾ ਗਿਆ। ਰਿਹਾਅ ਕੀਤੇ ਇਹ 20 ਵਿਅਕਤੀ ਹੁਣ ਆਪਣੇ ਪਰਿਵਾਰਾਂ ਨੂੰ ਮਿਲ ਸਕਣਗੇ ਅਤੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਾਈ ਜਾਵੇਗੀ। ਇਸ ਤੋਂ ਇਲਾਵਾ, ਬਾਕੀ 28 ਮ੍ਰਿਤਕ ਬੰਦੀਆਂ ਦੀਆਂ ਲਾਸ਼ਾਂ ਵੀ ਜੰਗਬੰਦੀ ਦੇ ਨਿਯਮਾਂ ਤਹਿਤ ਸੌਂਪੇ ਜਾਣ ਦੀ ਉਮੀਦ ਹੈ ਹਾਲਾਂਕਿ ਇਸ ਦੇ ਸਮੇਂ ਬਾਰੇ ਅਜੇ ਤੱਕ ਸਪੱਸ਼ਟ ਨਹੀਂ ਹੈ।

Read News Paper

Related articles

spot_img

Recent articles

spot_img