ਲੰਡਨ/ਪੰਜਾਬ ਪੋਸਟ
ਲੰਡਨ ਦੇ ਟੈਵਿਸਟੌਕ ਸਕੁਏਅਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਸਿਰਫ਼ ਮੂਰਤੀ ਦੀ ਭੰਨਤੋੜ ਹੀ ਨਹੀਂ ਹੈ, ਸਗੋਂ ਮਹਾਤਮਾ ਗਾਂਧੀ ਦੇ ਅਹਿੰਸਾ ਅਤੇ ਸ਼ਾਂਤੀ ਦੇ ਸਿਧਾਂਤ ‘ਤੇ ਵੀ ਹਮਲਾ ਹੈ। ਜ਼ਿਕਰਯੋਗ ਹੈ ਕਿ ਗਾਂਧੀ ਦੀ ਇਹ ਮੂਰਤੀ 1968 ਵਿੱਚ ਪ੍ਰਸਿੱਧ ਪੋਲਿਸ਼-ਭਾਰਤੀ ਮੂਰਤੀਕਾਰ ਫਰੈਡਾ ਬ੍ਰਿਲਿਅੰਟ ਦੁਆਰਾ ਲਗਾਈ ਗਈ ਸੀ। ਇਸ ਦਰਮਿਆਨ ਯੂਕੇ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਬ੍ਰਿਟਿਸ਼ ਅਧਿਕਾਰੀ ਮੌਕੇ ‘ਤੇ ਪਹੁੰਚੇ। ਸਥਾਨਕ ਪੁਲਿਸ ਇਸ ਘਟਨਾ ਦੀ ਹਰੇਕ ਪਹਿਲੂ ਤੋਂ ਤਫਸੀਲੀ ਜਾਂਚ ਕਰ ਰਹੀ ਹੈ।







