ਬੈਂਕਾਕ/ਪੰਜਾਬ ਪੋਸਟ
ਸੁੰਦਰਤਾ ਦੇ ਮੁਕਾਬਲੇ ਮਿਸ ਯੂਨੀਵਰਸ 2025 ਦੇ ਥਾਈਲੈਂਡ ਵਿਚ ਹੋਏ ਫਿਨਾਲੇ ਵਿਚ ਖਿਤਾਬ ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਸਿਰ ਸਜਿਆ ਹੈ। ਮਿਸ ਯੂਨੀਵਰਸ 2024 ਡੈਨਮਾਰਕ ਦੀ ਵਿਕਟੋਰੀਆ ਕਜੇਰ ਥੀਲਵਿਗ ਨੇ ਬੌਸ ਨੂੰ ਰਸਮੀ ਤਾਜ ਪਹਿਨਾਇਆ। ਪੰਜ ਫਾਈਨਲਿਸਟਾਂ ਵਿਚ ਥਾਈਲੈਂਡ, ਫਿਲੀਪੀਨਜ਼, ਵੈਨੇਜ਼ੁਏਲਾ, ਮੈਕਸਿਕੋ ਅਤੇ ਕੋਟ ਡਿਵੁਆਰ ਸ਼ਾਮਲ ਸਨ। ਮਿਸ ਥਾਈਲੈਂਡ ਨੂੰ ਪਹਿਲੀ ਰਨਰ-ਅੱਪ ਐਲਾਨਿਆ ਗਿਆ, ਜਦੋਂ ਕਿ ਮਿਸ ਵੈਨੇਜ਼ੁਏਲਾ ਨੇ ਦੂਜੀ ਰਨਰ-ਅੱਪ ਪੁਜ਼ੀਸ਼ਨ ਪ੍ਰਾਪਤ ਕੀਤੀ। ਮਿਸ ਫਿਲੀਪੀਨਜ਼ ਅਤੇ ਮਿਸ ਕੋਟ ਡਿਵੁਆਰ ਨੂੰ ਕ੍ਰਮਵਾਰ ਤੀਜੀ ਅਤੇ ਚੌਥੀ ਰਨਰ-ਅੱਪ ਐਲਾਨਿਆ ਗਿਆ। ਇਸ ਦਰਮਿਆਨ ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਿਸ ਇਡੀਆ ਮਨਿਕਾ ਵਿਸ਼ਵਕਰਮਾ ਆਖਰੀ 12 ਵਿਚ ਵੀ ਥਾਂ ਬਣਾਉਣ ’ਚ ਨਾਕਾਮ ਰਹੀ।
ਮੈਕਸਿਕੋ ਦੀ ਫਾਤਿਮਾ ਬੋਸ਼ ਫਰਨਾਂਡੇਜ਼ ਬਣੀ ਮਿਸ ਯੂਨੀਵਰਸ 2025

Published:






