ਭਾਰਤ ਨੇ ਪਹਿਲਗਾਮ ਹਮਲੇ ਸਬੰਧੀ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਨੂੰ ਦੋ-ਟੁੱਕ ਆਖੀ

Published:

Rate this post

ਨਿਊਯਾਰਕ/ਪੰਜਾਬ ਪੋਸਟ

ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਧੇ ਤਣਾਅ ਦੇ ਵਿਚਕਾਰ, ਅਤਿਵਾਦੀਆਂ ਨੂੰ ਸਿਖਲਾਈ ਅਤੇ ਫ਼ੰਡਿੰਗ ਬਾਰੇ ਸੰਯੁਕਤ ਰਾਸ਼ਟਰ ਵਿਚ ਇਕ ਪਾਕਿਸਤਾਨੀ ਮੰਤਰੀ ਦੇ “ਖੁੱਲ੍ਹੇ ਇਕਬਾਲ” ‘ਤੇ ਸਵਾਲ ਉਠਾਏ ਹਨ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਹਾਲ ਹੀ ਵਿਚ ਇਕ ਇੰਟਰਵਿਊ ਵਿਚ ਮੰਨਿਆ ਸੀ ਕਿ ਉਨ੍ਹਾਂ ਦਾ ਦੇਸ਼ ਦਹਾਕਿਆਂ ਤੋਂ ਅਤਿਵਾਦ ਦਾ ਸਮਰਥਨ ਕਰਦਾ ਆ ਰਿਹਾ ਹੈ। ਇਸ ਸਬੰਧੀ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਉਪ ਸਥਾਈ ਪ੍ਰਤੀਨਿਧੀ ਰਾਜਦੂਤ ਯੋਜਨਾ ਪਟੇਲ ਨੇ ਕਿਹਾ ਕਿ ਪੂਰੀ ਦੁਨੀਆਂ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੂੰ ਹਾਲ ਹੀ ਵਿਚ ਇਕ ਟੈਲੀਵਿਜ਼ਨ ਇੰਟਰਵਿਊ ਵਿਚ ਅਤਿਵਾਦੀ ਸੰਗਠਨਾਂ ਨੂੰ ਸਮਰਥਨ, ਸਿਖਲਾਈ ਅਤੇ ਫ਼ੰਡਿੰਗ ਦੇ ਪਾਕਿਸਤਾਨ ਦੇ ਇਤਿਹਾਸ ਨੂੰ ਸਵੀਕਾਰ ਕਰਦੇ ਸੁਣਿਆ ਹੈ। ਉਨਾਂ ਕਿਹਾ ਕਿ ‘ਇਹ ਖੁੱਲ੍ਹਾ ਇਕਬਾਲ ਕਿਸੇ ਨੂੰ ਹੈਰਾਨ ਨਹੀਂ ਕਰਦਾ ਅਤੇ ਪਾਕਿਸਤਾਨ ਨੂੰ ਇਕ ਬਦਮਾਸ਼ ਦੇਸ਼ ਵਜੋਂ ਉਜਾਗਰ ਕਰਦਾ ਹੈ ਜੋ ਵਿਸ਼ਵਵਿਆਪੀ ਅਤਿਵਾਦ ਨੂੰ ਉਤਸ਼ਾਹਤ ਕਰਦਾ ਹੈ ਅਤੇ ਖੇਤਰ ਨੂੰ ਅਸਥਿਰ ਕਰਦਾ ਹੈ। ਦੁਨੀਆਂ ਹੁਣ ਹੋਰ ਅੱਖਾਂ ਬੰਦ ਨਹੀਂ ਕਰ ਸਕਦੀ’।

Read News Paper

Related articles

spot_img

Recent articles

spot_img