*ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾਂ ਗੁਰਿਆਈ ਦਿਵਸ ਅਤੇ ਅੱਸੂ ਮਹੀਨੇ ਦਾ ਆਗਾਜ਼
ਅੰਮ੍ਰਿਤਸਰ/ ਪੰਜਾਬ ਪੋਸਟ
ਧਾਰਮਿਕ ਅਤੇ ਵਿਰਾਸਤੀ ਪਹਿਲੂ ਤੋਂ ਅੱਜ ਦੇ ਦਿਨ ਯਾਨੀ ਕਿ ਭਾਰਤੀ ਸਮੇਂ ਮੁਤਾਬਕ 16 ਸਤੰਬਰ ਦੇ ਦਿਨ ਦੀ ਵਿਸ਼ੇਸ਼ ਅਹਿਮਿਅਤ ਬਣਦੀ ਹੈ ਕਿਉਂਕਿ ਅੱਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਿਆਈ ਦਿਵਸ ਹੈ ਅਤੇ ਇਸ ਸ਼ਤਾਬਦੀ ਪੁਰਬ ਮੌਕੇ ਦੇਸ਼ਾਂ ਵਿਦੇਸ਼ਾਂ ਵਿੱਚ ਸ਼ਰਧਾ ਅਤੇ ਸਤਿਕਾਰ ਸਹਿਤ ਸਮਾਗਮ ਹੋ ਰਹੇ ਹਨ। ਗੁਰੂ ਕੀ ਨਗਰੀ ਅੰਮ੍ਰਿਤਸਰ ਅਤੇ ਲਾਗਲੇ ਗੁਰੂ ਘਰਾਂ ਵਿਖੇ ਪਿਛਲੇ ਕਈ ਦਿਨਾਂ ਤੋਂ ਇਸ ਸਬੰਧੀ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਇਸੇ ਤਰ੍ਹਾਂ ਅੱਜ ਦਾ ਦਿਨ ਯਾਨੀ ਕਿ 16 ਸਤੰਬਰ ਦਾ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਸੂ ਦੇ ਮਹੀਨੇ ਦੀ ਸ਼ੁਰੂਆਤ ਦਾ ਵੀ ਦਿਨ ਹੈ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਗੁਰੂ ਘਰ ਵਿੱਚ ਹਾਜ਼ਰੀ ਲਵਾਉਣ ਪਹੁੰਚ ਰਹੀਆਂ ਹਨ।