ਲਖਨਊ/ਪੰਜਾਬ ਪੋਸਟ
ਯੂ.ਪੀ. ਸਰਕਾਰ ਨੇ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਤਬਾਦਲੇ ਕਰਦੇ ਹੋਏ 23 ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚੋਂ 10 ਜ਼ਿਲਿਆਂ (ਗੋਰਖਪੁਰ, ਗਾਜ਼ੀਆਬਾਦ, ਪ੍ਰਯਾਗਰਾਜ, ਬਹਰਾਈਚ, ਗੌਤਮ ਬੁੱਧ ਨਗਰ, ਕਾਸਗੰਜ, ਕਾਨਪੁਰ ਦੇਹਾਤ, ਲਲਿਤਪੁਰ, ਮਿਰਜ਼ਾਪੁਰ, ਗੋਂਡਾ) ਦੇ ਜ਼ਿਲ੍ਹਾ ਅਧਿਕਾਰੀਆਂ (DM) ਨੂੰ ਨਵੀਆਂ ਤਾਇਨਾਤੀਆਂ ਦਿੱਤੀਆਂ ਗਈਆਂ ਹਨ । ਜਿਨ੍ਹਾਂ ਵਿੱਚ ਗੋਰਖਪੁਰ : ਦੀਪਕ ਮੀਣਾ (ਪੂਰਵ DM, ਗਾਜ਼ੀਆਬਾਦ) ਨਵੇਂ DM ਬਣਾਏ ਗਏ, ਗਾਜ਼ੀਆਬਾਦ : ਰਵੀੰਦਰ ਕੁਮਾਰ ਮੰਦਰ (ਪੂਰਵ DM, ਪ੍ਰਯਾਗਰਾਜ) ਨਵੇਂ DM, ਪ੍ਰਯਾਗਰਾਜ : ਮਨੀਸ਼ ਕੁਮਾਰ ਵਰਮਾ (ਪੂਰਵ DM, ਗੌਤਮ ਬੁੱਧ ਨਗਰ) ਨਵੇਂ DM, ਗੌਤਮ ਬੁੱਧ ਨਗਰ (ਨੋਇਡਾ): ਮੇਧਾ ਰੂਪਮ (ਪੂਰਵ DM, ਕਾਸਗੰਜ) ਨੂੰ DM ਬਣਾਇਆ ਗਿਆ , ਕਾਸਗੰਜ : ਪ੍ਰਣੈ ਸਿੰਘ (ਅਤਿਰੀਕਤ ਆਯੁਕਤ – ਪ੍ਰਸ਼ਾਸਨ) ਨਵੇਂ DM, ਕਾਨਪੁਰ ਦੇਹਾਤ : ਕਪਿਲ ਸਿੰਘ (ਪੂਰਵ ACEO, ਯਮੁਨਾ ਐਕਸਪ੍ਰੈਸਵੇਅ) ਨੂੰ DM ਬਣਾਇਆ ਗਿਆ, -ਬਹਰਾਈਚ : ਅਕਸ਼ੈ ਤ੍ਰਿਪਾਠੀ (ਪੂਰਵ DM, ਲਲਿਤਪੁਰ) ਨਵੇਂ DM, ਲਲਿਤਪੁਰ : ਅਮਨਦੀਪ ਦੁਲੀ (ਵਿਸ਼ੇਸ਼ ਸਕੱਤਰ, ਖੇਤੀ ਉਤਪਾਦਨ ਆਯੋਗ ਸ਼ਾਖਾ) ਨਵੇਂ DM, ਮਿਰਜ਼ਾਪੁਰ : ਪਵਨ ਕੁਮਾਰ ਗੰਗਵਾਰ (ਵਿਸ਼ੇਸ਼ ਸਕੱਤਰ, ਸੰਪੱਤੀ ਵਿਭਾਗ) ਨਵੇਂ DM, ਗੋਂਡਾ : ਪ੍ਰਿਯੰਕਾ ਨਿਰੰਜਨ (ਪੂਰਵ DM, ਮਿਰਜ਼ਾਪੁਰ ਨੂੰ DM ਆਦਿ ਸ਼ਾਮਿਲ ਹਨ ।
ਯੂ.ਪੀ. ਸਰਕਾਰ ਦੇ ਇਸ ਵੱਡੇ ਪ੍ਰਸ਼ਾਸਨਿਕ ਫੇਰਬਦਲ ਦੇ ਨਾਲ 23 IAS ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀ ਗਈਆਂ ਹਨ । ਖਾਸ ਕਰਕੇ 10 ਜ਼ਿਲਿਆਂ ਵਿੱਚ ਨਵੇਂ ਜ਼ਿਲ੍ਹਾ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਅਤੇ ਨਾਲ ਹੀ ਰਾਜ ਦੇ ਮੁੱਖ ਸਕਤਰੇਤ ਵਿੱਚ ਘਰੇਲੂ ਵਿਭਾਗ, ਵਿੱਤ, ਅਤੇ ਸਿੱਖਿਆ ਆਦਿ ਮਹੱਤਵਪੂਰਨ ਵਿਭਾਗਾਂ ਵਿੱਚ ਵੀ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਨਾਲ ਰਾਜ ਦੇ ਪ੍ਰਸ਼ਾਸਨ ਨੂੰ ਹੋਰ ਦਰੁੱਸਤ ਅਤੇ ਚੁਸਤ ਬਣਾਇਆ ਜਾ ਸਕੇ ।
ਯੋਗੀ ਸਰਕਾਰ ਵਲੋਂ ਯੂ.ਪੀ. ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 23 IAS ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ

Published:






