ਲੰਡਨ/ਪੰਜਾਬ ਪੋਸਟ :
ਭਾਰਤ ਦੇ ਪ੍ਰਸਿੱਧ ਵਕੀਲ ਵਿਜੈ ਅਗਰਵਾਲ ਨੂੰ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਵਿੱਚ ਲੰਡਨ ਦੀ ਸਾਊਥਵਰਕ ਕਰਾਊਨ ਕੋਰਟ ਨੇ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਲਈ ਪੰਜ ਲੱਖ ਪੌਂਡ ਦਾ ਜ਼ਮਾਨਤੀ ਬਾਂਡ ਅਤੇ ਇਲੈਕਟ੍ਰਾਨਿਕ ਨਿਗਰਾਨੀ ਲਾਜ਼ਮੀ ਕੀਤੀ ਹੈ। ਉਨ੍ਹਾਂ ਦੀ ਸਹਾਇਕ ਅਤੇ ਸਹਿ-ਮੁਲਜ਼ਮ ਮਨਪ੍ਰੀਤ ਕੌਰ ਨੂੰ ਵੀ ਜ਼ਮਾਨਤ ਮਿਲੀ ਹੈ। ਦੋਵਾਂ ਦੇ ਪਾਸਪੋਰਟ ਪੁਲੀਸ ਕੋਲ ਜਮ੍ਹਾਂ ਰਹਿਣਗੇ ਅਤੇ ਉਹ ਬ੍ਰਿਟੇਨ ਤੋਂ ਬਾਹਰ ਨਹੀਂ ਜਾ ਸਕਣਗੇ। ਮਾਮਲੇ ਦੀ ਸੁਣਵਾਈ 15 ਮਾਰਚ 2027 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।







