ਜੰਗਬੰਦੀ ਦੇ ਬਾਵਜੂਦ ਇਜ਼ਰਾਈਲ ਦੀ ਹਵਾਈ ਫੌਜ ਨੇ ਗਾਜ਼ਾ ’ਤੇ ਕੀਤੇ ਹਮਲੇ

Published:

Rate this post

ਗਾਜ਼ਾ/ਪੰਜਾਬ ਪੋਸਟ
ਗਾਜ਼ਾ ਵਿੱਚ ਜੰਗਬੰਦੀ ਲਾਗੂ ਹੋਣ ਉਪਰੰਤ ਆਉਂਦੇ ਸਮੇਂ ਲਈ ਵੱਡੇ ਸ਼ੰਕੇ ਖੜੇ ਹੋਏ ਹਨ ਕਿਉਂਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਫੌਜ ਨੂੰ ਗਾਜ਼ਾ ਵਿੱਚ ਤੁਰੰਤ ਵੱਡੇ ਹਮਲੇ ਕਰਨ ਦਾ ਹੁਕਮ ਦਿੱਤਾ ਹੈ। ਦੂਜੇ ਬੰਨੇ, ਇਸ ਦੇ ਜਵਾਬ ਵਿਚ ਹਮਾਸ ਨੇ ਕਿਹਾ ਹੈ ਕਿ ਉਹ ਬੰਦੀਆਂ ਦੀਆਂ ਲਾਸ਼ਾਂ ਸੌਂਪਣ ਦੇ ਕੰਮ ਵਿੱਚ ਦੇਰੀ ਕਰੇਗਾ। ਇਸ ਤੋਂ ਬਾਅਦ ਇਜ਼ਰਾਈਲ ਦੀ ਹਵਾਈ ਫੌਜ ਨੇ ਗਾਜ਼ਾ ’ਤੇ ਹਮਲੇ ਕੀਤੇ ਤੇ ਟੈਂਕਾਂ ਨੇ ਵੀ ਗਾਜ਼ਾ ’ਤੇ ਭਾਰੀ ਬੰਬਾਰੀ ਕੀਤੀ। ਨੇਤਨਯਾਹੂ ਦਾ ਇਹ ਹੁਕਮ ਦੋਵਾਂ ਦਰਮਿਆਨ ਵਧੇ ਤਣਾਅ ਤੋਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਦੱਖਣੀ ਗਾਜ਼ਾ ਵਿੱਚ ਹਮਾਸ ਦੀਆਂ ਫੌਜਾਂ ’ਤੇ ਗੋਲੀਬਾਰੀ ਕੀਤੀ। ਦੂਜੇ ਪਾਸੇ ਹਮਾਸ ਨੇ ਬੰਦੀਆਂ ਦੀਆਂ ਲਾਸ਼ਾਂ ਸੌਂਪਣ ਦੇ ਅਮਲ ਵਿਚ ਆਨਾਕਾਨੀ ਕੀਤੀ। ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਸ਼ੁਰੂ ਹੋਈ ਜੰਗਬੰਦੀ ਤੋਂ ਬਾਅਦ ਵੀ ਦੋਵਾਂ ਵਿਚਾਲੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ।

Read News Paper

Related articles

spot_img

Recent articles

spot_img